ਰਾਮ ਜਨਮਭੂਮੀ ਮੰਦਰ ਅਯੋਧਿਆ ਦੇ ਮੁੱਖ ਪੁਜਾਰੀ ਆਚਾਰਯ ਸਤਯੇਂਦਰ ਦਾਸ ਦਾ ਦਿਹਾਂਤ

ਰਾਮ ਜਨਮਭੂਮੀ ਮੰਦਰ ਅਯੋਧਿਆ ਦੇ ਮੁੱਖ ਪੁਜਾਰੀ ਆਚਾਰਯ ਸਤਯੇਂਦਰ ਦਾਸ ਦਾ ਦਿਹਾਂਤ, punjabisamachar.in, ਅਯੁਧਿਆ, ਰਾਮ ਮੰਦਰ,
ਆਚਾਰਯ ਸਤਯੇਂਦਰ ਦਾਸ


ਆਯੋਧਿਆ ਦੇ ਰਾਮ ਜਨਮਭੂਮੀ ਮੰਦਰ ਦੇ ਮੁੱਖ ਪੂਜਾਰੀ ਆਚਾਰਯ ਸਤਯੇਂਦਰ ਦਾਸ ਦਾ ਲਖਨਊ ਦੇ SGPGIMS ਹਸਪਤਾਲ ‘ਚ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹਨਾਂ ਨੂੰ ਦਿਮਾਗੀ ਅਟੈਕ (brain stroke) ਹੋਇਆ ਸੀ। ਉਹ 83 ਵਰਿਆ ਦੇ ਸਨ। 


ਉਹਨਾਂ ਨੂੰ ਦਿਮਾਗੀ ਅਟੈਕ ਆਉਣ ਕਾਰਨ 3 ਫਰਵਰੀ ਨੂੰ ਨਿਉਰੋਲੋਜੀ ਵਾਰਡ ਦੇ HDU ‘ਚ ਨਾਜੁਕ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 4 ਫਰਵਰੀ ਨੂੰ SGPGIMS ਪਹੁੰਚ ਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ। 


ਜਦੋਂ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਾਹੀ ਗਈ ਸੀ ਉਸ ਵਕਤ ਵੀ ਆਚਾਰਯ ਸਤਯੇਂਦਰ ਦਾਸ ਹੀ ਮੁੱਖ ਪੂਜਾਰੀ ਸਨ। ਢਾਹੇ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਮੂਰਤੀਆਂ ਨੂੰ ਨੇੜਲੇ ਮੰਦਰ ਵਿੱਚ ਤਬਦੀਲ ਕਰ ਦਿੱਤਾ ਸੀ ਅਤੇ ਢਾਹੇ ਜਾਣ ਤੋਂ ਬਾਦ, ਉਨ੍ਹਾਂ ਨੇ ਹੀ ਮੂਰਤੀਆਂ ਨੂੰ ਵਾਪਸ ਰਾਮ ਜਨਮਭੂਮੀ ‘ਚ ਬਣਾਏ ਗਏ ਅਸਥਾਈ ਮੰਦਰ ‘ਚ ਰੱਖਿਆ ਸੀ। ਅਯੋਧਿਆ ਵਿੱਚ ਨਵੇਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਦ ਵੀ ਉਹ ਹੀ ਇਸ ਦੇ ਮੁੱਖ ਪੂਜਾਰੀ ਵਜੋਂ ਸੇਵਾ ਨਿਭਾ ਰਹੇ ਸਨ।


ਆਚਾਰਯ ਜੀ ਨੇ 20 ਸਾਲ ਦੀ ਉਮਰ ਵਿੱਚ ਆਧਿਆਤਮਿਕ ਜੀਵਨ ਅਪਣਾ ਲਿਆ ਸੀ ਅਤੇ ਆਪਣੀ ਸਾਰੀ ਜ਼ਿੰਦਗੀ ਧਾਰਮਿਕ ਸੇਵਾ ਨੂੰ ਹੀ ਸਮਰਪਿਤ ਕਰ ਦਿੱਤੀ। ਆਚਾਰਯ ਸਤਯੇਂਦਰ ਦਾਸ ਆਪਣੀ ਸੁਲਭਤਾ ਲਈ ਪ੍ਰਸਿੱਧ ਸਨ। ਉਹਨਾਂ ਨੂੰ ਅਕਸਰ ਮੀਡੀਆ ਵਲੋਂ ਅਯੋਧਿਆ ਅਤੇ ਮੰਦਰ ਦੇ ਵਿਕਾਸ ਬਾਰੇ ਜਾਣਕਾਰੀ ਲਈ ਸੰਪਰਕ ਕੀਤਾ ਜਾਂਦਾ ਸੀ। ਉਹਨਾਂ ਨੇ 11 ਜਨਵਰੀ ਨੂੰ ਅਯੋਧਿਆ ਮੰਦਰ ‘ਚ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਮਨਾਈ ਸੀ। ਉਨ੍ਹਾਂ ਨੇ ਉਤਸਵ ਨੂੰ “ਬਹੁਤ ਹੀ ਸੁੰਦਰ” ਦੱਸਿਆ ਸੀ।