ਪਟਿਆਲਾ 'ਚ ਪੰਜਾਬ ਪੁਲਿਸ ਵਲੋਂ ਖੋਜ ਦੌਰਾਨ ਰਾਕੇਟ ਦਾ ਗੋਲਾ-ਬਾਰੂਦ ਬਰਾਮਦ
ਪੰਜਾਬ ਦੇ ਪਟਿਆਲਾ ਵਿੱਚ ਪੁਲਿਸ ਵਲੋਂ ਖੋਜ ਦੌਰਾਨ ਘੱਟੋ-ਘੱਟ 7 ਰਾਕੇਟ ਗੋਲਾਬਾਰੂਦ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਇਹ ਗੋਲਾ-ਬਾਰੂਦ ਰਾਜਪੁਰਾ ਰੋਡ ਦੇ ਇੱਕ ਕੂੜੇ ਦੇ ਢੇਰ ਵਿੱਚ ਮਿਲਿਆ, ਜਿੱਥੇ ਪੁਲਿਸ ਨੂੰ ਸ਼ੱਕੀ ਸਮੱਗਰੀ ਹੋਣ ਬਾਰੇ ਸੂਚਨਾ ਮਿਲੀ ਸੀ।
ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ (SSP) ਨਾਨਕ ਸਿੰਘ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਤੋਂ ਲੱਗਦਾ ਹੈ ਕਿ ਇਹ ਇੱਕ ਸਕਰੈਪ ਡੀਲਰ ਦੁਆਰਾ ਇੱਥੇ ਛੱਡਿਆ ਗਿਆ ਹੈ ਪਰ ਪੁਲਿਸ ਕਿਸੇ ਵੀ ਸੰਭਾਵਨਾ ਨੂੰ ਨਕਾਰ ਨਹੀਂ ਰਹੀ ਹੈ ਅਤੇ ਉਹਨਾਂ ਹੋਰ ਜਾਂਚ ਲਈ ਫੌਜੀ ਟੀਮ ਨੂੰ ਵੀ ਬੁਲਾਇਆ ਹੈ।
ਜਿਕਰਯੋਗ ਹੈ ਕਿ ਦਸੰਬਰ 2022 ਵਿੱਚ ਤਰਨ ਤਾਰਨ ਜ਼ਿਲ੍ਹੇ ਵਿੱਚ ਪੁਲਿਸ ਥਾਣੇ ਅਤੇ ਮਈ 2022 ਵਿੱਚ ਮੋਹਾਲੀ 'ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕਵਾਰਟਰ ਤੇ ਰਾਕੇਟ-ਚਲਿਤ ਗ੍ਰਨੇਡ (RPG) ਨਾਲ ਹੀ ਹਮਲਾ ਹੋਇਆ ਸੀ।
