ਭਾਰਤੀ ਫੌਜ ਦੇ ਡ੍ਰੋਨ ਸਰਹੱਦ ਪਾਰ ਤੋਂ ਹੈਕ


ਇਕ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਇੱਕ ਸਾਲ ਦੌਰਾਨ, 'Make in India' ਤਹਿਤ ਖਰੀਦੇ ਗਏ ਭਾਰਤੀ ਫੌਜ ਦੇ ਡਰੋਨ, ਜੰਮੂ-ਕਸ਼ਮੀਰ (J&K) ਅਤੇ ਲੱਦਾਖ਼ ਦੇ ਸਰਹੱਦੀ ਇਲਾਕਿਆਂ ਵਿੱਚ ਘੱਟੋ-ਘੱਟ ਦੋ ਵਾਰ ਸਰਹੱਦ ਪਾਰ ਤੋਂ ਹੈਕ ਕੀਤੇ ਜਾਣ ਦੀ ਰਿਪੋਰਟ ਮਿਲੀ ਹੈ। 


ਸਮੇਂ ਦੀ ਲੋੜ ਅਨੁਸਾਰ ਭਾਰਤੀ ਫੌਜ ਨੇ ਵੀ ਸਰਹੱਦ 'ਤੇ ਨਿਗਰਾਨੀ, ਜਾਸੂਸੀ ਅਤੇ ਥਲ-ਸੈਨਾ ਦੀ ਮਦਦ ਲਈ ਡਰੋਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਪਰ ਸੂਤਰਾਂ ਅਨੁਸਾਰ ਪਿਛਲੇ ਸਾਲ ਦੌਰਾਨ ਪਹਿਲੀ ਵਾਰ ਪੂਰਬੀ ਲੱਦਾਖ਼ 'ਚ Line of Actual Control (LAC) 'ਤੇ ਅਤੇ ਬਾਦ 'ਚ Line of Control (LoC) 'ਤੇ ਡਰੋਨਾਂ ਨੂੰ ਹੈਕ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਡ੍ਰੋਨਾਂ ਦੇ ਨਿਰਮਾਣ ਲਈ ਚੀਨੀ ਪੁਰਜ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਹੈਕ ਕਰਨੇ ਆਸਾਨ ਹੁੰਦੇ ਹਨ । ਹਾਲਾਂਕਿ ਇਹ ਡ੍ਰੋਨ ਭਾਰਤੀ ਸਪਲਾਇਰਾਂ ਤੋਂ ਖਰੀਦੇ ਗਏ ਸਨ ਪਰ ਉਹਨਾਂ ਦੇ ਬਹੁਤ ਸਾਰੇ ਹਿੱਸੇ ਚੀਨ ਤੋਂ ਮੰਗਾਏ ਜਾਂਦੇ ਹੋਣ ਕਾਰਨ ਹੈਕ ਹੋਣ ਦੇ ਜੋਖਮ ਬਣਿਆ ਰਹਿੰਦਾ ਹੈ।


ਪਹਿਲੇ ਹੈਕਿੰਗ ਦੇ ਮਾਮਲੇ 'ਚ, ਡ੍ਰੋਨ ਉੱਡਿਆ ਹੀ ਨਹੀਂ ਜਦਕਿ ਦੂਸਰੇ ਮਾਮਲੇ 'ਚ ਡਰੋਨ ਆਪਣੇ ਤੈਅ ਰਾਸਤੇ ਤੋਂ ਹਟ ਕੇ ਪਾਕਿਸਤਾਨੀ ਇਲਾਕੇ 'ਚ ਚਲਾ ਗਿਆ ਅਤੇ "ਸਰਹੱਦ ਪਾਰ ਮੌਜੂਦ ਲੋਕਾਂ" ਨੇ ਫੜ ਲਿਆ 'ਤੇ ਉਸ ਤੇ ਨਿਯੰਤਰਣ ਕਰ ਲਿਆ।


ਭਾਰਤੀ ਫੌਜ ਦੇ ਸਰੋਤਾਂ ਮੁਤਾਬਕ ਪਹਿਲਾਂ ਇਹ ਘਟਨਾਵਾਂ ਨੂੰ ਤਕਨੀਕੀ ਦੋਸ਼ ਸਮਝਿਆ ਗਿਆ ਸੀ ਪਰ ਬਾਦ 'ਚ ਇਹ ਹੈਕਿੰਗ ਦੇ ਮਾਮਲੇ ਨਿਕਲੇ। ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਫੌਜ ਵਲੋਂ ਤੇਜ਼ੀ ਨਾਲ ਡ੍ਰੋਨ ਖਰੀਦੇ ਜਾ ਰਹੇ ਸਨ ਪਰ LoC ਵਾਲੀ ਘਟਨਾਵਾਂ ਨੇ ਇਸ ਖੇਤਰ ਵਿਚ ਸਾਡੀ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ ਹੈ। ਇਹ ਪਤਾ ਲੱਗਣਾ ਕਿ ਸਾਡਾ ਡ੍ਰੋਨ ਸਰਹੱਦ ਪਾਰ ਬੈਠੇ ਲੋਕਾਂ ਨੇ ਹੈਕ ਕਰ ਲਿਆ ਹੈ ਸਾਡੀ ਸਾਈਬਰ-ਸੁਰੱਖਿਆ ਦਾ ਹੀ ਨਹੀਂ ਦੇਸ਼ ਦੀ ਸੁਰੱਖਿਆ ਦਾ ਵੀ ਮਸਲਾ ਹੈ।


ਇਸ ਖੁਲਾਸੇ ਤੋਂ ਬਾਦ ਰੱਖਿਆ ਮੰਤਰਾਲੇ (MoD) ਨੇ ਜਾਂਚ ਦਾ ਦਾਇਰਾ ਵਧਾਇਆ ਤਾਂ ਪਤਾ ਲੱਗਾ ਕਿ ਬਹੁਤ ਸਾਰੇ ਭਾਰਤੀ ਡ੍ਰੋਨ ਨਿਰਮਾਤਾ ਚੀਨੀ ਪੁਰਜ਼ਿਆਂ 'ਤੇ ਨਿਰਭਰ ਹਨ। ਇਹ ਚੀਨੀ ਪੁਰਜ਼ੇ "ਬੈਕਡੋਰ" ਵਜੋਂ ਕੰਮ ਕਰ ਸਕਦੇ ਹਨ ਅਤੇ ਡ੍ਰੋਨਾਂ ਤੇ ਚੀਨੀ ਅਤੇ ਪਾਕਿਸਤਾਨੀ ਨਿਯੰਤਰਣ ਦੀ ਸੰਭਾਵਨਾ ਪੈਦਾ ਕਰਦੇ ਹਨ। 


ਸੂਤਰਾਂ ਦਾ ਕਹਿਣਾ ਹੈ ਕਿ ਉੱਦਾਂ ਤਾਂ ਚੀਨੀ ਪੁਰਜਿਆਂ ਤੇ ਪਾਬੰਦੀ ਹੈ ਪਰ ਜਿਆਦਾਤਰ ਭਾਰਤੀ ਨਿਰਮਾਤਾ ਪੂਰੀ ਤਰ੍ਹਾਂ ਨਵੇਂ ਸਿਰੇ ਡ੍ਰੋਨ ਤਿਆਰ ਕਰਨ ਦੀ ਬਜਾਏ ਚੀਨੀ ਪੁਰਜਿਆਂ ਦੀ ਵਰਤੋਂ ਕਰਦੇ ਹਨ। ਚੀਨੀ ਪੁਰਜੇ ਉਹ ਆਪਣੇ ਵਿਦੇਸ਼ੀ ਸਹਿਯੋਗੀਆਂ ਰਾਹੀਂ ਮੰਗਵਾ ਰਹੇ ਹਨ ਜਿਸ ਨਾਲ ਉਨ੍ਹਾਂ ਉੱਤੇ ਲੱਗੀ ਪਾਬੰਦੀ ਬੇਅਸਰ ਹੋ ਜਾਂਦੀ ਹੈ। ਭਾਰਤੀ ਨਿਰਮਾਤਾ ਇੰਜਣ, ਹਾਈਡ੍ਰੋ-ਡ੍ਰਾਈਵ ਸਿਸਟਮ, ਇਲੈਕਟ੍ਰਾਨਿਕਸ ਆਦਿ ਪੁਰਜੇ ਮੰਗਵਾਉਣ ਨੂੰ ਤਰਜੀਹ ਦੇ ਰਹੇ ਹਨ ਬਜਾਏ ਇਸਦੇ ਕਿ ਭਾਰਤੀ ਕੰਪਨੀਆਂ ਨਾਲ ਮਿਲਕੇ ਉਹ ਨਵੇਂ ਉਤਪਾਦ ਵਿਕਸਤ ਕਰਨ। ਇਹ ਸਮੱਸਿਆ ਹੱਲ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਹੈਕਿੰਗ ਦੀ ਸੰਭਾਵਨਾ ਅਤੇ ਵਿਅਰਥ ਕਿਸੇ ਹੋਰ ਦੇਸ਼ ਤੇ ਨਿਰਭਰਤਾ ਖਤਮ ਹੋ ਸਕੇ।