PSPCL ਨੇ ਕੱਢਿਆ 2500 ਅਸਿਸਟੈਂਟ ਲਾਈਨਮੈਨ (ALM) ਦੀ ਭਰਤੀ ਦਾ ਨੋਟੀਫਿਕੇਸ਼ਨ

 

PSPCL ਨੇ ਕੱਢਿਆ 2500 ਅਸਿਸਟੈਂਟ ਲਾਈਨਮੈਨ (ALM) ਦੀ ਭਰਤੀ ਦਾ ਨੋਟੀਫਿਕੇਸ਼ਨ, punjabisamachar.in, ਸਰਕਾਰੀ ਨੌਕਰੀ, ਸਰਕਾਰੀ ਨੌਕਰੀਆਂ,
PSPCL ਨੇ ਕੱਢਿਆ 2500 ਅਸਿਸਟੈਂਟ ਲਾਈਨਮੈਨ
ਦੀ ਭਰਤੀ ਦਾ ਨੋਟੀਫਿਕੇਸ਼ਨ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ 2500 ਅਸਿਸਟੈਂਟ ਲਾਈਨਮੈਨ (ALM) ਪੋਸਟਾਂ ਦੀ ਭਰਤੀ ਲਈ ਵਿਸਤ੍ਰਿਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ PDF, ਯੋਗਤਾ, ਉਮਰ ਸੀਮਾ, ਚੋਣ ਪ੍ਰਕਿਰਿਆ ਜਾਣ ਲਵੋ। 


ਇਹ ਯੁਵਕਾਂ ਲਈ ਰੋਜ਼ਗਾਰ ਦਾ ਇੱਕ ਸੁਨਹਿਰੀ ਮੌਕਾ ਹੈ। PSPCL ਨੇ 2500 ਅਸਿਸਟੈਂਟ ਲਾਈਨਮੈਨ ਪੱਦਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 2500 ਵਿੱਚੋਂ 837 ਪੋਸਟਾਂ ਮਹਿਲਾ ਉਮੀਦਵਾਰਾਂ ਲਈ ਰਾਖਵੀਆਂ ਹਨ। 


ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ (ਕੰਪਿਊਟਰ ਆਧਾਰਿਤ ਟੈਸਟ) ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 21 ਫਰਵਰੀ 2025 ਤੋਂ ਸ਼ੁਰੂ ਹੋਵੇਗੀ ਅਤੇ 13 ਮਾਰਚ 2025 ਤੱਕ ਜਾਰੀ ਰਹੇਗੀ। ਉਮੀਦਵਾਰ https://www.pspcl.in/ 'ਤੇ ਆਨਲਾਈਨ ਅਰਜ਼ੀ ਦੇ ਸਕਣਗੇ।


PSPCL ALM 2025 ਮਹੱਤਵਪੂਰਨ ਤਾਰੀਖਾਂ

ਅਰਜ਼ੀ ਦੇਣ ਦੀ ਸ਼ੁਰੂਆਤ 21 ਫਰਵਰੀ 2025 ਅਤੇ ਅਰਜ਼ੀ ਦੇਣ ਦੀ ਆਖਿਰੀ ਤਾਰੀਖ 13 ਮਾਰਚ 2025 ਨੂੰ ਹੋਵੇਗੀ। 




ਯੋਗਤਾ ਮਾਪਦੰਡ

  • ਮੈਟ੍ਰਿਕੁਲੇਸ਼ਨ (Matric) ਜਾਂ ਇਸ ਦੇ ਬਰਾਬਰ
  • ਲਾਈਨਮੈਨ ਟਰੇਡ ਵਿੱਚ ਨੈਸ਼ਨਲ ਅਪਰੈਂਟਿਸਸ਼ਿਪ ਸਰਟੀਫਿਕੇਟ (NAC)।



ਉਮਰ ਸੀਮਾ (01/01/2025 ਤੱਕ)

ਘੱਟੋ-ਘੱਟ ਉਮਰ: 18 ਸਾਲ

ਵੱਧੋ-ਵੱਧ ਉਮਰ: 37 ਸਾਲ



ਅਰਜ਼ੀ ਕਿਵੇਂ ਦੇਣੀ ਹੈ ?

ਰੁਚੀ ਰੱਖਣ ਵਾਲੇ ਉਮੀਦਵਾਰ PSPCL ਦੀ ਅਧਿਕਾਰਕ ਵੈੱਬਸਾਈਟ https://www.pspcl.in/ ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।



ਅਰਜ਼ੀ ਦੇਣ ਦਾ ਤਰੀਕਾ :-

1. PSPCL ਦੀ ਅਧਿਕਾਰਕ ਵੈੱਬਸਾਈਟ 'ਤੇ ਜਾਓ - https://www.pspcl.in/

2. "PSPCL ALM ਭਰਤੀ 2025" ਲਿੰਕ ਨੂੰ ਚੁਣੋ

3. ਲੋੜੀਂਦੇ ਵੇਰਵੇ ਭਰੋ।

4. ਅਰਜ਼ੀ ਫਾਰਮ ਦਾਖਲ ਕਰੋ।

5. ਜਰੂਰੀ ਦਸਤਾਵੇਜ਼ ਦਾਖਲ ਕਰੋ।

6. ਭਵਿੱਖ ਵਿਚ ਲੋੜ ਪੈਣ ਤੇ ਵਰਤਣ ਲਈ ਅਰਜ਼ੀ ਦੀ ਪ੍ਰਿੰਟ ਕਾਪੀ ਸੰਭਾਲ ਕੇ ਰੱਖ ਲਵੋ।


ਹੋਰ ਵਧੇਰੇ ਜਾਣਕਾਰੀ ਲਈ ਅਧਿਕਾਰਕ ਨੋਟੀਫਿਕੇਸ਼ਨ ਜਾਂ PSPCL ਦੀ ਵੈੱਬਸਾਈਟ ਚੈੱਕ ਕਰੋ।